ਮਾਸ ਖਾਣਾ ਛਤ੍ਰੀ ਧਰਮ ਹੇ
ਇਕ ਵਾਰ ਸਤਿਗੁਰੂ ਜੀ ਨੇ ਬ੍ਰਾਹਮਣਾਂ ਦੀ ਧਰਮ ਪ੍ਰੀਖਿਆ ਵਾਸਤੇ ਜਗ ਰਚਿਆ ਹੈ । ਸਭ ਬ੍ਰਾਹਮਣਾਂ ਨੂੰ ਆਪ ਜੀ ਨੇ ਨਿਉਤਾ ਦੇਕੇ ਆਖਿਆ ਕਿ ਜੇਹੜਾ ਬ੍ਰਾਹਮਣ ਮਾਸ ਖਾਏਗਾ ਉਸਨੂੰ ਦੱਛਣਾ ਦੀ ਇਕ ਅਸ਼ਰਫੀ ਮਿਲੇਗੀ, ਪਰ ਜਿਹੜਾ ਖੀਰ ਖੰਡ ਖਾਏਗਾ ਉਸਨੂੰ ਕੇਵਲ ਇਕ ਰੁਪਯਾ ਦੱਛਣਾ ਮਿਲੇਗੀ । ਇਸ ਹੁਕਮ ਨੂੰ ਸੁਣਕੇ ਬਹੁਤ ਸਾਰੇ ਲਾਲਚੀ ਬ੍ਰਾਹਮਣਾਂ ਨੇ ਮਾਸ ਵਾਲਾ ਭੋਜਨ ਖਾਧਾ । ਗੁਰੂ ਜੀ ਨੇ ਮਾਸ ਅਹਾਰੀਆਂ ਨੂੰ ਕਿਹਾ ਕਿ ਤੁਸੀਂ ਧਨ ਦੇ ਲੋਭ ਕਰਕੇ ਧ੍ਰਮਹੀਨ ਹੋ ਗਏ ਹੋ, ਬ੍ਰਾਹਮਣਾਂ ਦਾ ਧਰਮ ਮਾਸ ਖਾਣਾ ਨਹੀਂ ਗੈਖੀਰ ਅਹਾਰੀਆਂ ਨੂੰ ਗੁਰੂ ਜੀਨੇ ਕਿਹਾ ਤੁਸਾਂ ਸਚਾ ਧਰਮ ਕਮਾਇਆ ਹੈ, ਆਪ ਜੀ ਨੇ ਫੁਰਮਾਇਆ ਕਿ ਮਾਸ ਖਾਣਾ ਸਿੱਖ ਵਾਸਤੇ ਯੋਗ ਹੈ ਤੇ ਬ੍ਰਾਹਮਣ ਵਾਸਤੇ ਅਯੋਗ ਹੈ । ਫੇਰ ਸਿਖਾਂ ਨੇ ਪੁਛਿਆ, ਪਾਤਸ਼ਾਹ ਜੀ ! ਜੇਹੜੇ ਬ੍ਰਾਹਮਣ ਨੇ ਅੰਮ੍ਰਿਤ ਛਕਿਆ ਹੋਵੇ, ਉਸ ਵਾਸਤੇ ਕੀ ਹੁਕਮ ਹੈ ? ਆਪ ਜੀਨੇ ਫੁਰਮਾਇਆ, ਭਾਈ ਉਸਦਾ ਏਹੀ ਧਰਮ ਹੈ ਕਿ ਉਹ ਤਲਵਾਰ ਦੀ ਸੇਵਾ ਕਰੇ । ਜੋ ਖਾਲਸਾ ਸਜ ਗਿਆ ਹੈ ਉਸਨੂੰ ਛਤ੍ਰੀ ਧਰਮ ਦਾ ਵਰਤਾਰਾ ਵਰਤਣਾ ਚਾਹੀਦਾ ਹੈ । ਸ਼ਸਤ੍ਰ ਧਾਰਨ ਵਾਲਾ ਛਤ੍ਰੀ ਹੈ, ਹੱਟੀ ਕਰਨ ਵਾਲਾ ਵੈਸ਼ ਹੈ ਅਤੇ ਪਰਸਈ ਕਾਰ ਕਰਨ ਵਾਲਾ ਸ਼ੂਦਰ ਹੈ, ਭਾਵੇਂ ਉਸਦਾ ਜਨਮ ਬ੍ਰਾਹਮਣ ਦਾ ਹੋਵੇ । ਜੋ ਗਾਵੇ ਅਤੇ ਨਾਚ ਕਰੇ ਉਹ ਬ੍ਰਾਹਮਣ ਨਟ ਹੈ ਅਤੇ ਜੋ ਜਾਸੂਸੀ ਤੇ ਚੁਗਲੀ ਕਰੇ ਉਹ ਮਲੇਛ ਹੈ ।
SHARE GYAAN WITH THE SANGAT
This is a truly panthic effort, we would be honoured to add your findings here. Please provide the exact reference and content in either Gurmukhi or English. Puraatan ithihaas, puraatan rehit or Gurbaani is foundational. But if you have any other useful and relevant references we will certainly consider it.