Jathedar Kartar Singh Jabbar and the Singh Sabha / Akali Dal Jhatka Morcha.

Jhatka Conference

This conference was held in 1935 by Akali Dal Khara Sauda Bar at village Jandala Sher Khan of Sheikhupura District ।

A sikh named Bagga Singh had done agriculture on the wells of landowner of jandala called Ghulam Hussain Khokhar | A guest came to Bagga Singh’s house and he did jhaka of cock | Ghulam Hussain was not there | The other muslim people eroded the boiling meat dishes and pushed him away and insulted him | He loaded the luggage on the wagon and came to his brothers at village Chakk Gurdas on two miles |

When Bhai Sucha Singh heard about this thing, then he sent the men to Jhabbar to bring him back to chak | Chabbar called Ghulam Hussain and his other brothers and said so much about the incident of Bagga singh | Ultimately, it was decided to negotiate that the cost of Bagga Singh’s sacked cotton and cotton crop would be given to Bagga Singh by Ghulam Hussain | He admitted and a week after date was given | Jhabbar reached chak Gurdaspur on scheduled date but muslims were reneged by shruyiaan and they didn’t come then chabbar wrote an advertisement to do a conference about the disrespect of jhatka at Jandala sher khan | It was decided to be in the presidency of Sardar Kharak Singh who was the jathedar of that time | Jhabbar ji wrote the sikhs to bring the provision for guru’s langar and at least 2 goats per village with provision | The singhs reached from nearby and distance | A jatha of the twenty five Singhs and two cooks were sent from Nankana Sahib, Gurudwara | One day before, the provision and fifty goats were stored | On the first day of the conference, 25 goats were slaughtered and 25 goats on the second day |

Kharak Singh ji’s procession started from weir of Chak Gurdas, which is two miles from Jandala, there were 2000 singhs with spears in their hands and they were doing a morcha from the front | No Singhs were empty handed | with takue,bludgeons,spears and with the beat of musical instrument that were placed on shoulders and the procession reached Jandala camp | Few singhs armed with spears stayed in gurudwara | There was a mosque nearby | A Muslim went to the Pathans and said that the Sikhs had demolished the mosque | Although it was a blatant lie, in outrage Muslims came and they brought sticks and woods with them | someone naughty fired the gun | Some of the flames from fire hit a sikh | The Singhs got excited, they killed five Muslims at the same time | There was a Hindu barber of Kalakeya who hit the slogan of Ali Ali | He was also killed on the spot | Six people were killed for the disrespect of jhatka | The police arrived and stopped the fight | Then it was time for deewan | At night two field away from the Diwan, the Singhs called the committee | The resolution was that jandala lot has called more muslims from outside and now they are going to run back to their houses | Sit in their way | If you see anyone kill them | Balwant Singh Mirza told this news to Jhabbar in diwan, then Jhabbar went to Singhs in the meeting and explained them that the more the incidence happen, our fair will be dishonored | You all go back and come back altogether to diwan in the morning | Next morning people came after beating the drum in the village and successfully completed the conference | After reading the murder news about muslims in Jandala in the newspaper Raja Gajnafar Ali who was member of punjab council came on the spot | He wrote sikhs were more in numbers | The police arrested people from both sides | Deputy Commissioner wrote to Wazir Azam Sir Sikandar Hayat for the approval of the arrest of ten Akali leaders | Jhabbar singh’s name was first in this | This order was to be signed by Sardar Sundar Singh Majithia, After reading Jhabbar’s name, Majitha did not sign and he called Jhabbar to shimla | Jhabbar reached Shimla in Majithia House, Sardar sahib asked him about Jandala’s Sher Khan’s accident | Jhabbar told him the whole story in reply | When he told him about slaughtering fifty goats for langar then sardar sahib smiled and told him to stay here and Sir Sikander will call you | You tell him the whole story same like this | A phone call came for Jhabbar in Majithia house at one o’clock and then Jhabbar went in the Wazir Azam Sahib’s room and said ‘Sat Sri Akaal’ and sat on the chair then Khan Sahib asked Jhabbar ji how did the fight happen in Jandala sher khan ?

In reply Jhabbar singh told Bagga singh about the whole story about of disrespect of Jhatka | When he said about slaughtering the 50 goats in langar, Wazir Azam Sahib got a bit excited and said ‘if Muslims kill the cow there?’ Then Jhabbar replied ‘we will kill pigs’ | Sikander Sahib said ‘why?’ Then Jhabbar said ‘Khan Sahib, there is no need for a cow and pig dispute if muslims can slaughter (halal) why can’t sikhs slaughter (jhatka) ?’ Khan sahib smiled a little and the meeting ended |

Pala Singh from Kaaleke, Anokh Singh Jathedar and Sundar Singh, Ujagar Singh Kadialiaan, The police who made witnesses against the Sikhs were all seated together | Meanwhile, Wazir-e-Azam Sahib Sikandar Hayat ji wrote to the Deputy Commissioner that he should resolve the jandala dispute then Deputy Commissioner Sheikh Noor Mohammad called Jhabbar to the mansion through advocate Sheikh karamat then Jhabbar said concillition should be done in Jandala sher khan | he called Sikhs and Muslim and done the conciliation | The accused of both parties were acquitted and went home |

There were murders in this tragedy but no one got hurt | The credit for this success was given to Sardar Pratap Singh ji, Deputy Superintendent of Police from Moga, Sheikhupura, who was in charge of the trial and Sardar Sundar Singh Majithia who impress Sir Sikandar Wazir-e- Azam with his impressive qualities | Both of these Sikh Sardars were the result of love of sikhi |

ਝਟਕੇ ਦੀ ਕਾਨਫ੍ਰੰਸ

ਇਹ ਕਾਨਫ੍ਰੰਸ ਜ਼ਿਲਾ ਸ਼ੇਖੂਪੁਰਾ ਪਿੰਡ ਜੰਡਾਲਾ ਸ਼ੇਰ ਖਾਂ ਵਿਖੇ ਅਕਾਲੀ ਦਲ ਖਰਾ ਸੌਦਾ ਬਾਰ ਵਲੋਂ ਸੰਨ 1935 ਵਿੱਚ ਹੋਈ ।

ਜੰਡਾਲੇ ਦੇ ਜ਼ਿਮੀਂਦਾਰ ਗੁਲਾਮ ਹੁਸੈਨ ਖੋਖਰ ਦੇ ਖੂਹ ‘ਤੇ ਬੱਗਾ ਸਿੰਘ ਨਾਮੀ ਇੱਕ ਸਿੱਖ ਨੇ ਵਾਹੀ ਕੀਤੀ ਹੋਈ ਸੀ। ਬੱਗਾ ਸਿੰਘ ਦੇ ਘਰ ਮਹਿਮਾਨ ਆਇਆ ਤਾਂ ਇਸ ਨੇ ਕੁੱਕੜ ਝਟਕਾਇਆ। ਗੁਲਾਮ ਹੁਸੈਨ ਏਥੇ ਨਹੀਂ ਸੀ। ਦੂਸਰੇ ਮੁਸਲਮਾਨ ਮੁਜਾਰਿਆਂ ਨੇ ਰਿਝਦੇ ਮਾਸ ਦਾ ਪਤੀਲਾ ਰੋੜ੍ਹ ਦਿੱਤਾ ਤੇ ਬੱਗਾ ਸਿੰਘ ਨੂੰ ਧੱਕੇ ਮਾਰੇ ਅਤੇ ਬੁਰਾ ਭਲਾ ਅਖਿਆ। ਇਹ ਗੱਡੇ ‘ਤੇ ਸਾਮਾਨ ਲੱਦਕੇ ਦੋ ਮੀਲ ਤੇ ਪਿੰਡ ਚੱਕ ਗੁਰਦਾਸ ਵਿਖੇ ਅਪਣੇ ਭਰਾਵਾਂ ਕੋਲ ਆ ਗਿਆ।

ਜਦ ਇਹ ਗੱਲ ਇਥੋਂ ਦੇ ਭਾਈ ਸੁੱਚਾ ਸਿੰਘ ਚੱਕਰ ਵਾਲੇ ਸੁਣੀ ਤਾਂ ਉਸਨੇ ਝੱਬਰ ਨੂੰ ਆਦਮੀ ਘੱਲਕੇ ਆਪਣੇ ਚੱਕ ਮੰਗਵਾਇਆ। ਝੱਬਰ ਨੇ ਗੁਲਾਮ ਹੁਸੈਨ ਅਤੇ ਉਸ ਦੇ ਹੋਰ ਭਰਾਵਾਂ ਨੂੰ ਬੁਲਾਇਆ ਅਤੇ ਬੱਗਾ ਸਿੰਘ ਨਾਲ ਕੀਤੇ ਗਏ ਧੱਕੇ ਬਾਰੇ ਉਸਨੂੰ ਬਹੁਤ ਕਿਹਾ। ਅਖੀਰ ਗੱਲਬਾਤ ਹੋਕੇ ਫੈਸਲਾ ਹੋਇਆ ਕਿ ਬੱਗਾ ਸਿੰਘ ਦੇ ਬੀਜੇ ਹੋਏ ਕਮਾਦ ਤੇ ਕਪਾਹ ਦੀ ਫਸਲ ਦੀ ਕੀਮਤ ਬੱਗਾ ਸਿੰਘ ਨੂੰ ਗੁਲਾਮ ਹੁਸੈਨ ਦੇ ਦੇਵੇ । ਉਸਨੇ ਇਹ ਮੰਨ ਲਿਆ ਤੇ ਹਫਤੇ ਦੀ ਤਾਰੀਖ ਪਾਈ ਗਈ । ਝੱਬਰ, ਨੀਯਤ ਤਾਰੀਖ ਫਿਰ ਚੱਕ ਗੁਰਦਾਸ ਪੁੱਜਾ ਪਰ ਮੁਸਲਮਾਨਾਂ ਨੂੰ ਸ਼ਰੱਈਆਂ ਨੇ ਮੁਕਰਾ ਦਿੱਤਾ ਅਤੇ ਉਹ ਨਾ ਆਏ ਤਾਂ ਝੱਬਰ ਨੇ ਜੰਡਾਲਾ ਸ਼ੇਰ ਖਾਂ ਵਿਖੇ ਝੱਟਕੇ ਦੀ ਬੇਅਦਬੀ ਦਾ ਸਵਾਲ ਰੱਖਦੇ ਹੋਏ ਇੱਥੇ ਇੱਕ ਕਾਨਫ੍ਰੰਸ ਕਰਨ ਲਈ ਇਸ਼ਤਿਹਾਰ ਲਿਖਿਆ। ਇਹ ਸਰਦਾਰ ਖੜਕ ਸਿੰਘ ਜੀ ਜੋ ਉਸ ਸਮੇਂ ਪੰਥ ਦੇ ਜਥੇਦਾਰ ਸਨ, ਦੀ ਪ੍ਰਧਾਨਗੀ ਵਿੱਚ ਹੋਣੀ ਨੀਯਤ ਹੋਈ। ਝੱਬਰ ਜੀ ਨੇ ਇਲਾਕੇ ਦੇ ਸਿੰਘਾਂ ਨੂੰ ਗੁਰੂ ਕੇ ਲੰਗਰ ਲਈ ਰਸਦਾਂ ਅਤੇ ਹਰ ਪਿੰਡ ਵਿੱਚੋਂ ਘੱਟ ਤੋਂ ਘੱਟ ਦੋ ਬੱਕਰੇ ਰਸਦ ਦੇ ਨਾਲ ਲਿਅਉਣ ਲਈ ਲਿਖਿਆ। ਦੂਰ ਨੇੜੇ ਤੋਂ ਸਿੰਘ ਪੁੱਜੇ। ਨਨਕਾਣਾ ਸਾਹਿਬ ਗੁਰਦੁਵਾਰੇ ਤੋਂ ਪੰਝੀ ਸਿੰਘਾਂ ਦਾ ਜਥਾ ਅਤੇ ਦੋ ਲਾਂਗਰੀ ਭੇਜੇ ਗਏ । ਇਕ ਦਿਨ ਪਹਿਲੇ, ਰਸਦ ਤੇ ਪੰਜਾਹ ਬੱਕਰੇ ਜਮ੍ਹਾਂ ਹੋ ਗਏ। ਕਾਨਫ੍ਰੰਸ ਦੇ ਪਹਿਲੇ ਦਿਨ 25 ਬੱਕਰੇ ਝਟਕਾਏ ਗਏ ਤੇ 25 ਦੂਸਰੇ ਦਿਨ ।

ਚੱਕ ਗੁਰਦਾਸ ਵਾਲੀ ਝਾਲ, ਜੋ ਜੰਡਾਲੇ ਤੋਂ ਦੋ ਮੀਲ ਹੈ, ਤੋਂ ਸ: ਖੜਕ ਸਿੰਘ ਜੀ ਪ੍ਰਧਾਨ ਦਾ ਜਲੂਸ ਸ਼ੁਰੂ ਹੋਇਆ, ਜਿਸ ਵਿੱਚ 2000 ਸਿੰਘਾਂ ਦੇ ਹੱਥਾਂ ਵਿੱਚ ਬਰਛੇ ਸੀ ਅਤੇ ਉਹ ਸਭ ਤੋਂ ਮੂਹਰੇ ਮਾਰਚ ਕਰ ਰਹੇ ਸੀ। ਕੋਈ ਸਿੰਘ ਖਾਲੀ ਹੱਥ ਨਹੀਂ ਸੀ। ਟਕੂਏ, ਡਾਗਾਂ, ਬਰਛੇ ਮੋਢੇ ‘ਤੇ ਰੱਖੀ ਵਾਜਿਆਂ ਤੇ ਢੋਲਾਂ ਦੀ ਗੜਗੱਜ ਨਾਲ ਜਲੂਸ ਜੰਡਾਲੇ ਕੈਂਪ ਪੁੱਜਾ। ਕੁਝ ਬਰਛਿਆਂ ਵਾਲੇ ਸਿੰਘ ਗੁਰਦੁਵਾਰੇ ਜਾ ਟਿਕੇ। ਏਥੇ ਕੋਲ ਮਸੀਤ ਭੀ ਸੀ । ਇਕ ਮੁਸਲਮਾਨ ਨੇ ਪਠਾਣਾਂ ਦੀ ਪੱਤੀ ਜਾਕੇ ਅਖਿਆ ਕਿ ਸਿੱਖਾਂ ਨੇ ਮਸੀਤ ਢਾ ਦਿੱਤੀ ਹੈ। ਭਾਵੇਂ ਇਹ ਕੋਰਾ ਝੂਠ ਸੀ ਪਰ ਇਸ ‘ਤੇ ਮੁਸਲਮਾਨ ਭੜਕ ਪਏ ਅਤੇ ਸੋਟੇ ਲੱਕੜਾਂ ਲੈਕੇ ਆਏ। ਕਿਸੇ ਸ਼ਰਾਰਤੀ ਨੇ ਬੰਦੂਕ ਦਾ ਫਾਇਰ ਕਰ ਦਿੱਤਾ। ਜਿਸ ਦੇ ਕੁਝ ਸ਼ਰੇ ਇੱਕ ਸਿੱਖ ਨੂੰ ਜਾ ਲੱਗੇ। ਸਿੰਘਾਂ ਨੂੰ ਜੋਸ਼ ਆ ਗਿਆ, ਇਹਨਾਂ ਨੇ ਉਸੇ ਵੇਲੇ ਪੰਜ ਮੁਸਲਮਾਨ ਕਤਲ ਕਰ ਦਿੱਤੇ। ਕਾਲੇਕਿਆਂ ਦਾ ਇੱਕ ਹਿੰਦੂ ਨਾਈ ਸੀ, ਜਿਸ ਨੱ ਅੱਲੀ ਅੱਲੀ ਦਾ ਨਾਅਰਾ ਮਾਰਿਆ। ਇਸ ਨੂੰ ਵੀ ਥਾਂ ਰਖਿਆ। ਝਟਕੇ ਦੀ ਬੇਅਦਬੀ ਤੋਂ ਛੀ ਕਤਲ ਹੋਏ। ਪੁਲਿਸ ਪਹੁੰਚ ਗਈ ਲੜਾਈ ਬੰਦ ਹੋ ਗਈ। ਫਿਰ ਦੀਵਾਨ ਲੱਗ ਗਿਆ। ਰਾਤ ਨੂੰ ਦੀਵਾਨ ਤੋਂ ਦੋ ਪੈਲੀਆਂ ਦੀ ਵਿੱਥ ‘ਤੇ ਸਿੰਘਾਂ ਨੇ ਕਮੇਟੀ ਕੀਤੀ। ਮਤਾ ਇਹ ਕੀਤਾ ਕਿ ਇਥੇ ਜੰਡਾਲੇ ਵਾਲਿਆਂ ਬਾਹਰੋਂ ਮੁਸਲਮਾਨ ਮੰਗਾਏ ਹੋਏ ਹਨ ਤੇ ਹੁਣ ਉਨ੍ਹਾਂ ਰਾਤ ਨੂੰ ਨੱਸ ਕੇ ਘਰੀਂ ਜਾਣਾ ਹੈ। ਇਨ੍ਹਾਂ ਦੇ ਰਾਹ ਮੱਲਕੇ ਬਹਿ ਜਾਓ । ਜਿਹੜਾ ਮਿਲੇ ਕਤਲ ਕਰ ਦਿਓ। ਝੱਬਰ ਨੂੰ ਇਹ ਖਬਰ ਬਲਵੰਤ ਸਿੰਘ ਮਿਰਜੇ ਵਾਲੇ ਨੇ ਦੀਵਾਨ ਵਿੱਚ ਆ ਕੇ ਦੱਸੀ ਤਾਂ ਝੱਬਰ ਨੇ ਦੁਰਲੀ ਸਿੰਘਾਂ ਦੀ ਮੀਟਿੰਗ ਵਿੱਚ ਪੁੱਜ ਕੇ ਸਮਝਾਇਆ ਕਿ ਏਥੇ ਜਿੰਨੀਆਂ ਵਾਰਦਾਤਾਂ ਹੋਣਗੀਆਂ, ਸਾਡੇ ਮੇਲੇ ਦੀ ਬਦਨਾਮੀ ਹੋਵੇਗੀ, ਤੁਸੀਂ ਸਾਰੇ ਵਾਪਸ ਚਲੇ ਜਾਓ ਅਤੇ ਭਲਕੇ ਗੱਠਾਂ ਬੰਨ੍ਹ ਕੇ ਦੀਵਾਨ ਵਿੱਚ ਆਓ। ਅਗਲੇ ਭਲਕ ਲੋਕੀਂ ਪਿੰਡਾਂ ਵਿੱਚੋਂ ਢੋਲ ਮਾਰ ਕੇ ਆਏ ੳਤੇ ਬੜੀ ਕਾਮਯਾਬੀ ਨਾਲ ਕਾਨਫ੍ਰੰਸ ਖਤਮ ਹੋਈ। ਅਖਬਾਰ ਵਿੱਚ ਜੰਡਿਆਲੇ ਵਿੱਚ ਮੁਸਲਮਾਨਾਂ ਦਾ ਕਤਲ ਪੜ੍ਹ ਕੇ ਰਾਜਾ ਗਜ਼ਨਫਰ ਅਲੀ ਜੋ ਪੰਜਾਬ ਕੌਂਸਲ ਦਾ ਮੈਂਬਰ ਸੀ ਮੌਕੇ ਤੇ ਅਇਆ। ਉਸਨੇ ਲਿਖਿਆ ਕਿ ਸਿੱਖਾਂ ਦਾ ਵਾਧਾ ਹੈ। ਪੁਲਿਸ ਨੇ ਦੋਨੋਂ ਧੜਿਆਂ ਦੇ ਆਦਮੀ ਗ੍ਰਿਫਤਾਰ ਕੀਤੇ। ਦਸ ਅਕਾਲੀ ਲੀਡਰਾਂ ਦੀ ਗ੍ਰਿਫਤਾਰੀ ਦੀ ਮਨਜ਼ੂਰੀ ਵਾਸਤੇ ਡਿਪਟੀ ਕਮਿਸ਼ਨਰ ਨੇ ਵਜ਼ੀਰ ਅਜ਼ਮ ਸਰ ਸਿਕੰਦਰ ਹਯਾਤ ਨੂੰ ਲਿਖੀਆ। ਇਸ ਵਿੱਚ ਪਹਿਲਾ ਨਾਮ ਝੱਬਰ ਜੀ ਦਾ ਸੀ। ਇਸ ਆਰਡਰ ‘ਤੇ ਸਰਦਾਰ ਸੁੰਦਰ ਸਿੰਘ ਮਜੀਠੀਏ ਦੇ ਦਸਤਖਤ ਭੀ ਹੋਣੇ ਸਨ, ਝੱਬਰ ਦਾ ਨਾਮ ਪੜ੍ਹ ਕੇ ਮਜੀਠਾ ਜੀ ਨੇ ਦਸਤਖਤ ਨਾ ਕੀਤੇ ਅਤੇ ਝੱਬਰ ਨੂੰ ਸ਼ਿਮਲੇ ਬੁਲਾਇਆ। ਝੱਬਰ ਸ਼ਿਮਲੇ ਮਜੀਠਾ ਹਾਊਸ ਵਿੱਚ ਪੁੱਜਾ ਤਾਂ ਸਰਦਾਰ ਸਾਹਿਬ ਨੇ ਜੰਡਾਲੇ ਸ਼ੇਰ ਖਾਂ ਦੀ ਹਾਦਸੇ ਦੀ ਬਾਬਤ ਪੁੱਛਿਆ। ਉੱਤਰ ਵਿੱਚ ਝੱਬਰ ਜੀ ਨੇ ਸਾਰੀ ਕਹਣੀ ਸੁਣਾਈ। ਜਿਸ ਵੇਲੇ ਪੰਜਾਹ ਬੱਕਰੇ ਲੰਗਰ ਵਿੱਚ ਝਟਕਾਏ ਦਸਿਆ ਤਾਂ ਸਰਦਾਰ ਸਾਹਿਬ ਹੱਸ ਪਏ ਅਤੇ ਆਖਿਆ ਕਿ ਤੁਸੀਂ ਇੱਥੇ ਹੀ ਟਿਕੇ ਰਹੋ, ਤੁਹਾਨੂੰ ਸਰ ਸਿਕੰਦਰ ਬੁਲਾਏਗਾ, ਤੁਸੀਂ ਏਸੇ ਤਰਾਂ ਸਾਰੀ ਕਹਾਣੀ ਉਸ ਨੂੰ ਸੁਣਾ ਦੇਣੀ। ਇਕ ਵਜੇ ਮਜੀਠਾ ਹਾਊਸ ਵਿੱਚ ਝੱਬਰ ਨੂੰ ਟੈਲੀਫੋਨ ਆਇਆ ਤਾਂ ਝੱਬਰ ਵਜ਼ੀਰੇ ਆਜ਼ਮ ਸਾਹਿਬ ਦੇ ਕਮਰੇ ਵਿੱਚ ਪਹੁੰਚ ਗਿਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਕੁਰਸੀ ‘ਤੇ ਬੈਠ ਗਿਆ ਤਾਂ ਖਾਂ ਸਾਹਿਬ ਨੇ ਕਿਹਾ, “ਝੱਬਰ ਜੀ ! ਜੰਡਾਲੇ ਸ਼ੇਰ ਖਾਂ ਵਿੱਚ ਝਗੜਾ ਕਿਵੇਂ ਹੋਇਆ ਹੈ ?”

ਇਕ ਵਜੇ ਮਜੀਠਾ ਹਾਊਸ ਵਿੱਚ ਝੱਬਰ ਨੂੰ ਟੈਲੀਫੋਨ ਆਇਆ ਤਾਂ ਝੱਬਰ ਵਜ਼ੀਰੇ ਆਜ਼ਮ ਸਾਹਿਬ ਦੇ ਕਮਰੇ ਵਿੱਚ ਪਹੁੰਚ ਗਿਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਕੁਰਸੀ ‘ਤੇ ਬੈਠ ਗਿਆ ਤਾਂ ਖਾਂ ਸਾਹਿਬ ਨੇ ਕਿਹਾ, “ਝੱਬਰ ਜੀ ! ਜੰਡਾਲੇ ਸ਼ੇਰ ਖਾਂ ਵਿੱਚ ਝਗੜਾ ਕਿਵੇਂ ਹੋਇਆ ਹੈ ?”

ਉੱਤਰ ਵਿੱਚ ਝੱਬਰ ਜੀ ਨੇ ਬੱਗਾ ਸਿੰਘ ਦਾ ਝਟਕੇ ਦੀ ਬੇਅਦਬੀ ਹੋਣ ਤੋਂ ਲੈ ਕੇ ਸਾਰੀ ਕਹਾਣੀ ਸੁਣਾਈ। ਜਿਸ ਵੇਲੇ ਇਹ ਗੱਲ ਆਖੀ ਕਿ ਅਸੀਂ ਲੰਗਰ ਵਿੱਚ ਪੰਜਾਹ ਬੱਕਰੇ ਝਟਕਾਏ ਤਾਂ ਵਜ਼ੀਰ ਆਜ਼ਮ ਸਾਹਿਬ ਥੋੜ੍ਹਾ ਜਿਹਾ ਜੋਸ਼ ਵਿੱਚ ਆ ਗਏ ਤੇ ਆਖਿਆ, “ਜੇ ਮੁਸਲਮਾਨ ਉਥੇ ਗਾ ਜਾ ਮਾਰਦੇ?” ਤਾਂ ਝੱਬਰ ਨੇ ਆਖਿਆ, “ਅਸੀਂ ਸੂਰ ਜਾ ਮਾਰਦੇ ।” ਸਿਕੰਦਰ ਸਾਹਿਬ ਨੇ ਕਿਹਾ “ਕਿਉਂ ?” ਤਾਂ ਝੱਬਰ ਨੇ ਆਖਿਆ, “ਖਾਂ ਸਾਹਿਬ ! ਏਥੇ ਗਾਂ ਤੇ ਸੂਰ ਦੇ ਝਗੜੇ ਦੀ ਲੋੜ ਨਹੀਂ ਜੇ ਮੁਸਲਮਾਨ ਹਲਾਲ ਕਰ ਸਕਦਾ ਹੈ ਤਾਂ ਸਿੱਖ ਕਿਉਂ ਨਹੀਂ ਝਟਕਾ ਕਰ ਸਕਦਾ ? ਖਾਂ ਸਾਹਿਬ ਥੋੜ੍ਹਾ ਜਿਹਾ ਮੁਸਕਰਾਏ ਤੇ ਮੁਲਾਕਾਤ ਖਤਮ ਹੋ ਗਈ।

ਕਾਲੇਕੇ ਦੇ ਪਾਲਾ ਸਿੰਘ, ਅਨੋਖ ਸਿੰਘ ਜਥੇਦਾਰ ਅਤੇ ਸੁੰਦਰ ਸਿੰਘ, ਉਜਾਗਰ ਸਿੰਘ ਕੜਿਆਲੀਆਂ, ਜਿਹੜੇ ਪੁਲਿਸ ਨੇ ਸਿੱਖਾਂ ਦੇ ਖਿਲਾਫ ਗਵਾਹ ਬਣਾਏ ਸਨ, ਸਾਰੇ ਰਸੂਖ ਨਾਲ ਬਿਠਾ ਲਏ ਗਏ। ਉਧਰ ਵਜ਼ੀਰ-ਏ-ਆਜ਼ਮ ਸਾਹਿਬ ਸਿਕੰਦਰ ਹਯਾਤ ਜੀ ਨੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਕਿ ਜੰਡਾਲੇ ਵਾਲੇ ਝਗੜੇ ਸੀ ਸੁਲਾਹ ਕਰਾ ਦਿਓ, ਤਾਂ ਝੱਬਰ ਨੂੰ ਸ਼ੇਖ ਕਰਾਮਾਤ ਵਕੀਲ ਦੀ ਰਾਹੀਂ ਡਿਪਟੀ ਕਮਿਸ਼ਨਰ ਸ਼ੇਖ ਨੂਰ ਮਹੁੰਮਦ ਨੇ ਕੋਠੀ ਬੁਲਾਇਆ ਤਾਂ ਝੱਬਰ ਨੇ ਆਖਿਆ : “ਸੁਲਾਹ ਜੰਡਾਲੇ ਸ਼ੇਰ ਖਾਂ ਬੈਠ ਕੇ ਹੋਣੀ ਚਾਹੀਦੀ ਹੈ ।” ਉਸਨੇ ਹੋਰ ਸਿੰਘਾਂ ਨੂੰ ਤੇ ਮੁਸਲਮਾਨਾਂ ਨੂੰ ਬੁਲਾ ਕੇ ਸੁਲਾਹ ਕਰਾ ਦਿੱਤੀ ਅਤੇ ਦੋਹਾਂ ਧਿਰਾਂ ਦੇ ਮੁਲਜ਼ਮ ਬਰੀ ਹੋ ਕੇ ਘਰੀਂ ਚਲੇ ਗਏ।

ਇਸ ਹਾਦਸੇ ਵਿੱਚ ਵੀ ਕਤਲ ਹੋਏ ਪਰ ਕਿਸੇ ਦਾ ਵਾਲ ਵਿੰਗਾ ਤੱਕ ਨਾ ਹੋਇਆ। ਇਸ ਸਾਰੀ ਕਾਮਯਾਬੀ ਦਾ ਸਿਹਰਾ ਸਰਦਾਰ ਪ੍ਰਤਾਪ ਸਿੰਘ ਜੀ ਮੋਗੇ ਵਾਲੇ ਡਿਪਟੀ ਸੁਪਰਿਟੈਂਡੈਂਟ ਪੁਲਿਸ ਸ਼ੇਖੂਪੁਰਾ ਜੋ ਮੁਕੱਦਮੇ ਦੇ ਇੰਚਾਰਜ ਸੀ ਅਤੇ ਸਰਦਾਰ ਸੁੰਦਰ ਸਿੰਘ ਮਜੀਠਿਆ ਦੇ ਸਿਰ ਹੈ, ਜਿਨ੍ਹਾਂ ਨੇ ਸਰ ਸਿਕੰਦਰ ਵਜ਼ੀਰ-ਏ-ਆਜ਼ਮ ਨੂੰ ਆਪਣੇ ਰੋਹਬ ਅਤੇ ਰਸੂਖ ਨਾਲ ਠੰਡੇ ਕਰ ਦਿੱਤਾ। ਇਹ ਇਹਨਾਂ ਦੋਨੋਂ ਸਿੱਖ ਸਰਦਾਰਾਂ ਦਾ ਸਿੱਖੀ ਪਿਆਰ ਦਾ ਨਤੀਜਾ ਸੀ।

ਪੁਸਤਕ : ਅਕਾਲੀ ਮੋਰਚੇ ਅਤੇ ਝੱਬਰ

SHARE GYAAN WITH THE SANGAT

This is a truly panthic effort, we would be honoured to add your findings here. Please provide the exact reference and content in either Gurmukhi or English. Puraatan ithihaas, puraatan rehit or Gurbaani is foundational. But if you have any other useful and relevant references we will certainly consider it.

10 + 12 =

Share This