ਗੁਰੁ ਜੀ ਨੇ ਸਰਬ ਲੋਹ ਦੇ ਬਾਟੇ ਵਿਚ ਸਤਲੁਜ ਦਾ ਜਲ ਪਾਕੇ ਉਹਨਾਂ ਪੰਜ ਪਿਆਰਿਆਂ ਨੂੰ ਕੱਛ, ਕ੍ਰਿਪਾਨਾਦਿਕ ਸਫੈਦ ਬਸਤਰ ਧਾਰਨ ਕਰਾ,ਅਪਨੇ ਸਨਮੁਖ ਖੜਾ ਕਰ, ਹੁਕਮ ਦਿੱਤਾ ਕਿ ਸ੍ਰੀ ਵਾਹਿਗੁਰੂ ਦਾ ਜਾਪ ਤੇ ਅਕਾਲ ਪੁਰਖ ਦਾ ਧਿਆਨ ਕਰਦੇ ਰਹੋ ਤੇ ਆਪ ਉਸ ਬਾਟੇ ਵਿਚ ਸਿੱਧੀ ਧਾਰ ਖੰਡਾ ਫੇਰਦੇ ਅੰਮ੍ਰਿਤ ਤਿਆਰ ਕਰਨ ਲੱਗੇ।ਜਪੁਜੀ ਸਾਹਿਬ ਦਾ ਪਾਠ ਅਜੇ ਸਮਾਪਤ ਨਹੀਂ ਸੀ ਹੋਇਆ ਜੋ ਮਾਤਾ ਜੀਤੋ ਜੀ, ਗੁਰੁ ਕੀ ਜੇਸ਼ਟਾ ਪਤਨੀ (ਭਾਈ ਰਾਮ ਕੌਰ ਜੀ ਦੀ ਪ੍ਰੇਰੀ ਹੋਈ ) ਪਤਾਸੇ ਲੈ ਆ ਪਹੁੰਚੀ ਤੇ ਉਸ ਬਾਟੇ ਵਿਚ ਪਤਾਸੇ ਪਾਕੇ, ਗੁਰੁ ਜੀ ਦੇ ਖੱਬੇ ਪਾਸੇ ਬੈਠ ਗਈ॥

Guru Gobind Singh put the water of river Satluj in a Sarabloh Baata, and got Panj Pyaare dressed in clean bastr (clothes), kach, kirpaan etc. He made them stand in front of him and ordered them to always recite Sri Vaheguru and keep focus on Akaal Purkh. He himself started preparing Amrit by rotating a straight edged Khanda in an Iron Bowl in straight-edged position. Japji sahib was not complete when Mata Jeeto ji, Guruji’s eldest wife, inspired by Baba Raam Koer ji, reached there with patateh (sugar) and putting it in the amrit, sat on the left side of Guru ji.

 

ਗੁਰੁ ਜੀ ਨੇ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਆਖਿਆ ਕਿ ਤੁਸਾਂ ਬੜਾ ਚੰਗਾ ਧਰਮ ਮਰਯਾਦਾ ਦਾ ਕੰਮ ਕੀਤਾ ਜੋ ਪੰਥ ਰਚਨ ਵਿੱਚ ਨਾਲ ਆ ਮਿਲ ਗਏ, ਅਜੇਹੇ ਉੱਤਮ ਕਾਰਜ ਵਿਚ ਦੇ ਅਨੁਸ਼ਠਾਨ ਸਿੱਧ ਕਰਨ ਲਈ ਤੁਹਾਡਾ ਸਾਡੇ ਨਾਲ ਹੋਨਾ ਅਵਸ਼ਕ ਸੀ, ਕਿਉਕੀ ਈਸ਼ਵਰ ਭੀ ਮਾਯਾ ਦੁਵਾਰਾ ਸ੍ਰਿਸ਼ਟੀ ਰਚਦਾ ਹੈ ਤਿਉਂ ਅਸਾ ਭੀ ਅਕਾਲ ਪੁਰਖੁ ਦੇ ਹੁਕਮ ਨਾਲ ਖਾਲਸਾ ਪੰਥ ਸ੍ਰਿਸ਼ਟੀ ਰਚਨ ਦਾ ਉਦਮ ਕੀਤਾ ਹੈ॥

After completing Anand Sahib path and doing Ardas, Guru said to Mataji ‘’you have done a great service of dharam and maryada by joining me in the process of creating the Khalsa Panth. To complete this great historic ceremony, your presence here with me was of utmost importance, because just like Eashvar creates the Universe with his maya (power), so too have we created with effort this Khalsa Panth in the will of Akaal Purkh”.

SHARE GYAAN WITH THE SANGAT

This is a truly panthic effort, we would be honoured to add your findings here. Please provide the exact reference and content in either Gurmukhi or English. Puraatan ithihaas, puraatan rehit or Gurbaani is foundational. But if you have any other useful and relevant references we will certainly consider it.

3 + 13 =

Share This