‘ਹਮ ਕੋ ਸੁਮਤਿ ਬਤਾਵਨਿ ਕਰੀਅਹਿ । ਭਵ ਸਾਗਰ ਤੇ ਪਾਰ ਉਤਰੀਅਹਿ ‘ ।33।

[A Sikh of Guru Hargobind Sahib says] “Please bless us with true teachings which will help us cross this [terrifying] ocean of the World.

ਤਬਿ ਸ਼੍ਰੀ ਹਰਿਗੋਬਿੰਦ ਉਚਾਰਾ । ‘ਧਰਮਸਾਲ ਇਕ ਕਰਹੁ ਉਦਾਰਾ ।
Then Sri Guru Hargobind Sahib spoke. ‘Build a Dharamsala’ [gathering place for worship].

ਬਡੀ ਪ੍ਰਭਾਤਿ ਮਿਲਹਿਂ ਸਭਿ ਆਇ । ਗੁਰਬਾਨੀ ਕੋ ਸੁਨਹਿਂ ਸੁਨਾਇਂ ।34।
Gather together [with Sangat] early in the morning, listen and recite verses from Gurbaani.

ਅਰਥ ਬਿਚਾਰਹੁ ਕਥਾ ਕਰੀਜੈ । ਬਹੁਰ ਕਮਾਵਹੁ ਮਨ ਧਰਿ ਲੀਜੈ ॥
Contemplate and perform discourse [katha] upon the meanings [of Gurbaani], then apply the teachings you have learned to your life.

ਸਮੋਂ ਆਰਤੀ ਚਰਨ ਕਵਲ ਲਗਿ । ਕਰਿ ਅਰਦਾਸ ਜਾਹੁ ਨਿਜ ਘਰ ਮਗ ।35।
At the appropriate time perform Aarti focusing on the Lotus-Feet of the Lord, make a supplication [Ardaas] before going back to your home.

ਧਰਮ ਕਿਰਤ ਕਰਿ ਕੂਰ ਨ ਕਹੀਅਹਿ । ਪੁਨ ਰਹਰਾਸ ਸਮੋਂ ਜਬਿ ਲਹੀਅਹਿ ।
Earn an honest living [within Dharam] and never lie, when the evening approaches recite ‘Rehraas’.

ਜਾਮ ਨਿਸਾ ਲਗਿ ਕਿਰਤਨੁ ਕਰੀਅਹਿ । ਅੰਤ ਸੋਹਿਲਾ ਪਢਿਬੋ ਲਹੀਅਹਿ ।36।
Kirtan should be performed until one quarter of the night remains, at that time it should end with the recitation of ‘Sohila’.

ਜਾਮ ਨਿਸਾ ਤੇ ਕਰਹੁ ਸ਼ਨਾਨ । ਪਠਹੁ ਕੰਠ ਬਾਨੀ ਸੁਖ ਖਾਨਿ ।
Bathe early in the morning [the last quarter of the night], then memorize and recite Gurbaani, the true source of happiness.

ਛੁਧਿਤਿ ਨਗਨ ਸਿਖ ਦੇਖੋ ਜੋਇ । ਭੋਜਨ ਬਸਤ੍ਰ ਦੇਹੁ ਸੁਖ ਹੋਇ ।37।
When seeing a hungry or naked Sikh, provide that Sikh with clothes and food and you will be rewarded with happiness.

ਪੁਰਬ ਅਮੱਸ੍ਯਾ ਅਰੁ ਸੰਗ੍ਰਾਂਦਿ । ਦੀਪਮਾਲ ਬੈਸਾਖੀ ਆਦਿ ।
Get together in Sangat for auspicious days like Masia [when the moon is at its smallest phase], Sangrad [the beginning of the month], Divaali and Baisakhi.

ਗੁਰ ਕੀ ਕਾਰ ਇਕੱਤ੍ਰ ਕਰੀਜੈ । ਤਬਿ ਪੰਚਾਮ੍ਰਿਤ ਕਰਿ ਬਰਤੀਜੈ ।38।
Perform the Gurus work together [with Sangat], prepare Karah Prasad and serve it to all.

ਤਜਿ ਹੌਮੈ ਧਾਰਹੁ ਮਨ ਨੀਵਾਂ । ਇਮ ਸਤਿਸੰਗਤਿ ਕਰਹੁ ਸਦੀਵਾ ।
Forsake your ego and keep your head low [embrace humility], with this mindset enter the True Congregation.

[Guru Hargobind Sahib telling a story]

ਪਰੀ ਕੂਪ ਮਹਿਂ ਜਾਇ ਬਿਲਾਈ । ਕਿਮ ਪਵਿੱਤ੍ਰ ਹੁਇ ? ਪੂਛ੍ਯੋ ਜਾਈ ।39।
One day a cat fell into a well [causing the water to become dirty and smelly]. “How will the well become pure again?” [asked villages] to the village Pandit.

ਪੰਡਤਿ ਕਹ੍ਯੋ ਕਾਢਿ ਮੰਜਾਰੀ । ਬਹੁਰ ਹਜਾਰ ਡੋਲ ਕਢਿ ਬਾਰੀ ।
The Pandit advised to remove the cat, and take out a thousand buckets of water from the well.

ਹੁਇ ਪਵਿੱਤ੍ਰ ਸੁਨਿਕੈ ਨਰ ਗਯੋ । ਕਢਨਿ ਬਿਲਾਈ ਭੂਲਤਿ ਭਯੋ ।40।
In this way the water from the well will become pure again. After listening to the Pandit, the villagers left, and forgot to remove the cat.

ਜਲ ਨਿਕਾਸਿ ਬਹੁ, ਗੰਧਿ ਨ ਗਈ । ਪੰਡਤ ਨਿਕਟ ਜਾਇ ਸੁਧਿ ਦਈ ।
The villagers removed large amounts of water from the well but the smell of the cat did not leave the well, and the villagers went back to tell the Pandit.

ਨਹਿਂ ਪਾਵਨਿ ਸੋ ਕੂਪ ਭਯੋ ਹੈ । ਨੀਰ ਨਿਕਾਸਨਿ ਅਧਿਕ ਕਿਯੋ ਹੈ ।41।
“The water from the well has not become pure and we have taken large amounts of water from the well”, said the villagers.

ਸੁਨਿ ਪੰਡਤ ਨੇ ਪੁਨਹੁ ਬਖਾਨੀ । ਕਾਢਹੁ ਲੱਛ ਡੋਲ ਭਰਿ ਪਾਨੀ ।
Listening to the villagers the Pandit again told them to remove vast amounts of water from the well.

ਪੁਨ ਦੁਰਗੰਧਿ ਲਖੀ ਜਲ ਮਾਂਹੀ । ਨਹਿਂ ਪੁਨੀਤ ਕਹਿ ਪੰਡਤ ਪਾਹੀ ।42।
However the water still remained dirty and the villagers went back to ask the Pandit for advise a second time.

ਸੁਨਿ ਪੰਡਤ ਚਲਿ ਕੂਮਿ ਨਿਹਾਰਿ । ਬੀਚ ਪਰੀ ਤਿਮ ਹੀ ਮੰਜਾਰਿ ।
After hearing the villagers again the Pandit went to see the well and saw the cat floating in the well.

ਕਹਤਿ ਭਯੋ ਇਹ ਕ੍ਯਾ ਤੁਮ ਕੀਨੀ । ਮ੍ਰਿਤਕ ਬਿਲਾਈ ਬਿਚ ਰਖਿ ਲੀਨੀ ।43।
[The Pandit] said, “what have you villagers done? You have left the dead cat still in the well.

ਜੌ ਲਗਿ ਇਸਹਿ ਨਿਕਾਸਹੁ ਨਾਂਹੀ । ਕਿਮ ਪਾਵਨਤਾ ਹੁਇ ਜਲ ਮਾਂਹੀ ? ।
Until this dead cat is removed from the well how else will the water become pure? “

ਤਿਮ ਜਾਨਹੁ ਤਨ ਹੌਮੈ ਬੁਰੀ । ਅਣਹੋਵਤਿ ਜੋ ਤਨ ਮਹਿਂ ਧਰੀ ।44।
In this same way recognize ego of the body as detrimental, which is embedded within oneself.

ਜਬਿ ਲਗਿ ਇਸਹਿ ਬਿਸਾਰੋ ਨਾਂਹਿ । ਤਬਿ ਲਗਿ ਸੰਸੈ ਮੁਕਤੀ ਮਾਂਹਿ ।
Until this egoism is forsaken you shall have doubts about liberation [from the cycle of life and death].

ਯਾਂਤੇ ਹੌਮੈ ਤਜਿਬੇ ਹੇਤੁ । ਕਰਹੁ ਜਤਨ ਨਿਤ ਹੋਇ ਸੁਚੇਤ ।45।
In this way to remove ones ego you must be constantly aware [of oneself] and put in effort to defeat it.

ਸਨੈ ਸਨੈ ਇਹ ਹੋਇ ਬਿਨਾਸ । ਹੋਇ ਆਤਮਾ ਗ੍ਯਾਨ ਪ੍ਰਕਾਸ਼ ‘ ।
Slowly slowly your ego will be destroyed and then will experience the enlightenment of knowledge within your true self.’

ਇਮ ਸੁਨਿ ਕੈ ਸਿੱਖਨਿ ਕੀ ਪੰਗਤਿ । ਜੋ ਬੁਰਹਾਨਿ ਪੁਰੇ ਕੀ ਸੰਗਤਿ ।46।
In this manner the Sikhs of Burhaanpur listened to the words of Sri Guru Hargobind Sahib.

SHARE GYAAN WITH THE SANGAT

This is a truly panthic effort, we would be honoured to add your findings here. Please provide the exact reference and content in either Gurmukhi or English. Puraatan ithihaas, puraatan rehit or Gurbaani is foundational. But if you have any other useful and relevant references we will certainly consider it.

4 + 6 =

Share This